Site icon Dainik Savera Punjab

Abohar : ਹੋਟਲ ‘ਚ ਨਗਨ ਹਾਲਤ ‘ਚ ਮਿਲੀ ਖੂਨ ਨਾਲ ਲਥਪਥ ਲੜਕੀ ਦਾ ਲਾਸ਼, ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਮਾਮਲਾ

Abohar Girl Murder : ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ‘ਚ ਮਲੋਟ ਰੋਡ ‘ਤੇ ਇੱਕ ਹੋਟਲ ਵਿੱਚ ਇੱਕ ਨੌਜਵਾਨ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ। ਉਸਦੀ ਲਾਸ਼ ਹੋਟਲ ਦੇ ਕਮਰੇ ਵਿੱਚ ਖੂਨ ਨਾਲ ਲੱਥਪੱਥ ਮਿਲੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੜਕੇ ਨੇ ਤੇਜ਼ਧਾਰ ਹਥਿਆਰ ਨਾਲ ਲੜਕੀ ਦਾ ਕਤਲ ਕਰ ਦਿੱਤਾ ਹੈ। ਹੋਟਲ ਸਟਾਫ ਨੇ ਦੱਸਿਆ ਕਿ ਉਹ ਆਪਣੇ ਬੁਆਏਫ੍ਰੈਂਡ ਨਾਲ ਪਹੁੰਚੀ ਸੀ। ਹਾਲਾਂਕਿ, ਨੌਜਵਾਨ ਜ਼ੋਮੈਟੋ ਤੋਂ ਖਾਣਾ ਆਰਡਰ ਕਰਨ ਦਾ ਬਹਾਨਾ ਕਰਕੇ ਅੱਧੇ ਘੰਟੇ ਬਾਅਦ ਹੋਟਲ ਤੋਂ ਚਲਾ ਗਿਆ।

Rajasthan : ਜੈਪੁਰ-ਆਗਰਾ ਹਾਈਵੇਅ ‘ਤੇ ਵੱਡਾ ਸੜਕ ਹਾਦਸਾ : ਡਿਵਾਈਡਰ ਨਾਲ ਟਕਰਾ ਕੇ ਟ੍ਰੇਲਰ ‘ਚ ਵੱਜੀ ਕਾਰ ; 6 ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਇੱਕ ਲੜਕਾ ਅਤੇ ਲੜਕੀ ਹੋਟਲ ਵਿੱਚ ਆਏ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੜਕੇ ਨੇ ਤੇਜ਼ਧਾਰ ਹਥਿਆਰ ਨਾਲ ਲੜਕੀ ਦਾ ਕਤਲ ਕਰ ਦਿੱਤਾ ਹੈ। ਲੜਕੀ ਦੀ ਲਾਸ਼ ਕਮਰੇ ਵਿੱਚ ਨਗਨ ਹਾਲਤ ਵਿੱਚ ਮਿਲੀ ਹੈ। ਲੜਕੀ ਦੇ ਸਰੀਰ ‘ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਵੀ ਮਿਲੇ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਅਤੇ ਆਰੋਪੀ ਦਾ ਪਤਾ ਲਗਾਇਆ ਜਾ ਸਕੇ।

Today’s Rashifal in Punjabi : ਕੀ ਕਹਿੰਦੇ ਤੁਹਾਡੀ ਕਿਸਮਤ ਦੇ ਸਿਤਾਰੇ, ਜਾਣੋ ਆਪਣਾ ਅੱਜ ਦਾ ਰਾਸ਼ੀਫਲ

ਦੱਸਿਆ ਜਾ ਰਿਹਾ ਹੈ ਕਿ ਕੁੜੀ ਅਬੋਹਰ ਦੇ ਗਊਸ਼ਾਲਾ ਵਿਚ ਕੰਮ ਕਰਦੇ ਇੱਕ ਪ੍ਰਵਾਸੀ ਪਰਿਵਾਰ ਦੀ ਹੈ। ਕੁੜੀ ਆਰਤੀ ਅਬੋਹਰ ਦੇ ਸਰਕਾਰੀ ਕੰਨਿਆ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਸੀ ਜਦ ਕਿ ਮੁੰਡੇ ਦੀ ਪਹਿਚਾਣ ਅਬੋਹਰ ਦੇ ਪਿੰਡ ਖੁਈ ਖੇੜਾ ਦੇ 22 ਸਾਲਾ ਸਚਿਨ ਵਜੋਂ ਹੋਈ ਹੈ। ਦੋਵੇਂ ਆਪਸ ਵਿੱਚ ਸੰਪਰਕ ਵਿੱਚ ਸਨ। ਮ੍ਰਿਤਕ ਕੁੜੀ ਦੇ ਮਾਤਾ -ਪਿਤਾ (ਜੈ ਲਾਲ – ਗੁੱਡੀ ਦੇਵੀ ) ਨੇ ਦੱਸਿਆ ਕਿ ਸਚਿਨ ਨਾਮ ਦਾ ਮੁੰਡਾ ਉਨ੍ਹਾਂ ਦੀ ਕੁੜੀ ਨਾਲ ਗੱਲ ਕਰਦਾ ਸੀ। ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਹੈ।

Exit mobile version