ਖਡੂਰ ਸਾਹਿਬ : ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨਾਲ ਛੇੜ-ਛਾੜ ਨਾਲ ਜੁੜਿਆਂ ਮਾਮਲਾ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ੇ ਬਣਿਆ ਹੋਇਆ ਸੀ। ਇਸ ਮਾਮਲੇ ਤੇ ਤਰਨ ਤਾਰਨ ਦੀ ਅਦਾਲਤ ਨੇ ਲਾਲਪੁਰਾ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਦੱਸ ਦਈਏ ਕਿ ਇਹ ਮਾਮਲਾ 12 ਸਾਲ ਪੁਰਾਣਾ ਹੈ । ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਣਵਿਆਹੁਤਾ ਲੜਕੀ ਉਤੇ ਤਸ਼ੱਦਦ ਢਾਹੁਣ ਦੇ ਇਲਜ਼ਾਮ ਸੱਚ ਸਾਬਿਤ ਹੋਏ ਹਨ। ਮਨਜਿੰਦਰ ਸਿੰਘ ਲਾਲਪੁਰਾ ਸਮੇਤ 6 ਤੋਂ ਜਿਆਦਾ ਲੋਕ ਇਸ ਮਾਮਲੇ ਵਿੱਚ ਸ਼ਾਮਿਲ ਹਨ। ਮਾਨਯੋਗ ਅਦਾਲਤ ਵੱਲੋਂ 12 ਸਤੰਬਰ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ।

ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਖਡੂਰ ਸਾਹਿਬ ਦੇ ਨੇੜੇ ਪਿੰਡ ਦੀ ਇੱਕ ਲੜਕੀ ਹਰਬਿੰਦਰ ਕੌਰ ਵੱਲੋਂ ਵਿਆਹ ਦੇ ਪ੍ਰੋਗਰਾਮ ਦੋਰਾਨ ਛੇੜਛਾੜ ਕੀਤੀ ਗਈ ਸੀ ਵਿਰੋਧ ਕਰਨ ਤੇ ਲੜਕੀ ਅਤੇ ਉਸ ਦੇ ਪਰਿਵਾਰਿਕ ਮੈਬਰਾਂ ਨਾਲ ਕੁੱਟਮਾਰ ਵੀ ਕੀਤੀ ਗਈ ਸੀ। ਇਹ ਮਾਮਲਾ 12 ਸਾਲ ਪਹਿਲਾ ਦਰਜ਼ ਕੀਤਾ ਗਿਆ ਸੀ।
ਮਨਜਿੰਦਰ ਸਿੰਘ ਲਾਲਪੁਰਾ ਖਡੂਰ ਸਾਹਿਬ ‘ਆਪ’ ਦੇ ਵਿਧਾਇਕ ਹਨ।