Site icon Dainik Savera Punjab

Aadhaar Deactivation Rules: ਮੌਤ ਤੋਂ ਬਾਅਦ ਆਧਾਰ ਡੀਐਕਟੀਵੇਟ ਕਰਨਾ ਕਿਉਂ ਜ਼ਰੂਰੀ?UIDAI ਦੇ ਦਿਸ਼ਾ-ਨਿਰਦੇਸ਼

Aadhaar Deactivation Rules: Why is it necessary to deactivate Aadhaar after death? UIDAI Guidelines

Aadhaar Deactivation Rules: Why is it necessary to deactivate Aadhaar after death? UIDAI Guidelines

ਜੇਕਰ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋ ਜਾਂਦੀ ਹੈ, ਤਾਂ ਉਸਦਾ ਆਧਾਰ ਨੰਬਰ ਡੀਐਕਟੀਵੇਟ ਕਰਨਾ ਸੁਰੱਖਿਆ ਦੇ ਨਜ਼ਰੀਏ ਨਾਲ ਬਹੁਤ ਜ਼ਰੂਰੀ ਹੈ। Unique Identification Authority of India ਨੇ ਇਸ ਸਬੰਧੀ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਮ੍ਰਿਤਕ ਵਿਅਕਤੀ ਦੇ ਆਧਾਰ ਦੀ ਦੁਰਵਰਤੋਂ ਰੋਕਣ ਲਈ ,ਜਾਅਲੀ ਸਬਸਿਡੀ ਜਾਂ ਪੈਨਸ਼ਨ ਕਲੇਮ ਤੋਂ ਬਚਾਅ,ਬੈਂਕ ਖਾਤਿਆਂ ਨਾਲ ਧੋਖਾਧੜੀ ਰੋਕਣ ਲਈ ਜਰੂਰੀ ਖਦਮ ਹਨ।

ਦੁਰਵਰਤੋਂ ਦਾ ਖ਼ਤਰਾ

Unique Identification Authority of India ਦੇ ਅਨੁਸਾਰ, ਜੇ ਆਧਾਰ ਡੀਐਕਟੀਵੇਟ ਨਾ ਕੀਤਾ ਜਾਵੇ ਤਾਂ ਜਾਅਲੀ ਤਰੀਕੇ ਨਾਲ ਸਰਕਾਰੀ ਲਾਭ ਲਏ ਜਾ ਸਕਦੇ ਹਨ । ਪੈਨਸ਼ਨ ਜਾਂ ਸਬਸਿਡੀ ਵਿੱਚ ਗਲਤ ਕਲੇਮ ਹੋ ਸਕਦਾ ਹੈ ।ਆਨਲਾਈਨ ਫਰਾਡ ਦੇ ਮਾਮਲੇ ਵੱਧ ਸਕਦੇ ਹਨ।

ਆਧਾਰ ਡੀਐਕਟੀਵੇਟ ਕਰਨ ਦੀ ਪ੍ਰਕਿਰਿਆ

ਇਹ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਅਤੇ ਆਸਾਨ ਹੈ,

My Aadhaar ਪੋਰਟਲ ‘ਤੇ ਲੌਗਇਨ ਕਰੋ।
ਆਧਾਰ ਨੰਬਰ ਅਤੇ OTP ਨਾਲ ਪਛਾਣ ਤਸਦੀਕ ਕਰੋ।
“Report Death of a Family Member” ਵਿਕਲਪ ਚੁਣੋ।
ਮ੍ਰਿਤਕ ਵਿਅਕਤੀ ਦੀ ਜਾਣਕਾਰੀ ਭਰੋ।
OTP ਨਾਲ ਅੰਤਿਮ ਤਸਦੀਕ ਕਰਕੇ ਬੇਨਤੀ ਜਮ੍ਹਾਂ ਕਰੋ।

ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੁਝ ਸਮੇਂ ਵਿੱਚ ਆਧਾਰ ਨੰਬਰ ਡੀਐਕਟੀਵੇਟ ਕਰ ਦਿੱਤਾ ਜਾਂਦਾ ਹੈ।

ਜਾਗਰੂਕਤਾ ਮੁਹਿੰਮ

Unique Identification Authority of India ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਇਸ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਹੈ, ਤਾਂ ਜੋ ਲੋਕ ਸਮੇਂ ਸਿਰ ਇਹ ਕਦਮ ਚੁੱਕਣ।

ਮੌਤ ਤੋਂ ਬਾਅਦ ਆਧਾਰ ਡੀਐਕਟੀਵੇਟ ਕਰਨਾ ਸਿਰਫ਼ ਇੱਕ ਪ੍ਰਕਿਰਿਆ ਨਹੀਂ, ਸਗੋਂ ਡਿਜੀਟਲ ਸੁਰੱਖਿਆ ਅਤੇ ਧੋਖਾਧੜੀ ਤੋਂ ਬਚਾਅ ਲਈ ਬਹੁਤ ਮਹੱਤਵਪੂਰਨ ਕਦਮ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਸਰਕਾਰੀ ਲਾਭ ਸਿਰਫ਼ ਸਹੀ ਹੱਕਦਾਰਾਂ ਤੱਕ ਹੀ ਪਹੁੰਚਣ।

Exit mobile version