Site icon Dainik Savera Punjab

ਪਿੰਡ ਜਮਸ਼ੇਰ ਵਿੱਚ ਨਾਜਾਇਜ਼ ਸੰਬੰਧਾਂ ਦੇ ਸ਼ੱਕ ‘ਚ ਪਤਨੀ ਦੀ ਕੁੱਟਮਾਰ ਕਰਕੇ ਜਾਨ ਲੈ ਲਈ

ਚੰਡੀਗੜ੍ਹ: ਪਿੰਡ ਜਮਸ਼ੇਰ ਵਿੱਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਦੇ ਆਧਾਰ ‘ਤੇ ਇਕ ਪਤੀ ਨੇ ਆਪਣੀ ਪਤਨੀ ਦੀ ਕੁੱਟਮਾਰ ਕਰਕੇ ਉਸ ਦੀ ਜਾਨ ਲੈ ਲਈ ਹੈ ਇਹ ਮਾਮਲਾ ਥਾਣਾ ਲੋਹੀਆਂ ਖਾਸ ਦੇ ਅਧੀਨ ਆਉਂਦੇ ਪਿੰਡ ਜਮਸ਼ੇਰ ਦਾ ਹੈ ਜਿੱਥੇ ਕ੍ਰਿਸ਼ਨ ਲਾਲ ਨਾਮਕ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਆਪਣੀ ਪਤਨੀ ਅਨੂੰ ਬਾਲਾ ਨੂੰ ਬੇਰਹਮੀ ਨਾਲ ਮਾਰਿਆ। ਮ੍ਰਿਤਕਾ ਦੇ ਪਿਤਾ ਰਾਣਾ ਵਾਸੀ ਅੱਪਰਾ ਥਾਣਾ ਫਿਲੌਰ ਨੇ ਪੁਲਸ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਧੀ ਅਨੂੰ ਬਾਲਾ ਦੀ ਵਿਆਹੀ ਜ਼ਿੰਦਗੀ ਕਾਫੀ ਸਮੇਂ ਤੋਂ ਤਣਾਅਪੂਰਨ ਚੱਲ ਰਹੀ ਸੀ ਕ੍ਰਿਸ਼ਨ ਲਾਲ ਜੋ ਕਿ ਪਿਛਲੇ ਨੌਂ ਮਹੀਨੇ ਤੋਂ ਵਿਦੇਸ਼ ਵਿੱਚ ਕੰਮ ਕਰ ਰਿਹਾ ਸੀ ਉਹ ਅਚਾਨਕ ਦੋ ਨਵੰਬਰ ਦੋ ਹਜ਼ਾਰ ਪਚੀ ਨੂੰ ਪਿੰਡ ਵਾਪਸ ਆ ਗਿਆ ਪਰਿਵਾਰਕ ਸਰੋਤਾਂ ਮੁਤਾਬਕ ਕ੍ਰਿਸ਼ਨ ਲਾਲ ਨੂੰ ਆਪਣੀ ਪਤਨੀ ਦੇ ਨਾਜਾਇਜ਼ ਸੰਬੰਧਾਂ ਬਾਰੇ ਕੁਝ ਫੋਟੋਆਂ ਰਾਹੀਂ ਜਾਣਕਾਰੀ ਮਿਲੀ ਜੋ ਕਿ ਉਸ ਦੀ ਜੇਠਾਣੀ ਜੋਤ ਨੇ ਉਸ ਤੱਕ ਪਹੁੰਚਾਈਆਂ ਇਹ ਫੋਟੋਆਂ ਪਿੰਡ ਦੇ ਹੀ ਇਕ ਨੌਜਵਾਨ ਅਮਰਜੀਤ ਵੱਲੋਂ ਅਨੂੰ ਬਾਲਾ ਨਾਲ ਖਿੱਚਵਾਈਆਂ ਗਈਆਂ ਸਨ ਜੋ ਕਿ ਬਾਅਦ ਵਿੱਚ ਵਾਇਰਲ ਹੋ ਗਈਆਂ।

ਕੈਲੀਫੋਰਨੀਆ ਵਿੱਚ 17000 ਲਾਇਸੈਂਸ ਰੱਦ ਕਰਨ ਦੀ ਤਿਆਰੀ ਭਾਰਤੀ ਡਰਾਈਵਰਾਂ ਲਈ ਵੱਡਾ ਸੰਕਟ

ਇਸ ਘਟਨਾ ਤੋਂ ਗੁੱਸੇ ਹੋ ਕੇ ਕ੍ਰਿਸ਼ਨ ਲਾਲ ਨੇ ਆਪਣੇ ਪਰਿਵਾਰਕ ਮੈਂਬਰਾਂ ਜਿਵੇਂ ਕਿ ਜੇਠ ਕਾਲਾ ਸੱਸ ਜਗੀਰ ਕੌਰ ਅਤੇ ਜੇਠਾਣੀ ਜੋਤ ਨਾਲ ਮਿਲ ਕੇ ਅਨੂੰ ਬਾਲਾ ਨੂੰ ਘਰ ਵਿੱਚ ਹੀ ਘੋਟਣੇ ਅਤੇ ਲੋਹੇ ਦੇ ਪਾਈਪ ਨਾਲ ਬੇਹੱਦ ਕੁੱਟਿਆ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਬਾਅਦ ਵਿੱਚ ਕ੍ਰਿਸ਼ਨ ਲਾਲ ਨੇ ਅਨੂੰ ਬਾਲਾ ਨੂੰ ਸਿਵਲ ਹਸਪਤਾਲ ਲੋਹੀਆਂ ਵਿੱਚ ਦਾਖਲ ਕਰਵਾਇਆ ਅਤੇ ਇਹ ਕਹਿ ਦਿੱਤਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ ਹਾਲਾਂਕਿ ਸੱਟਾਂ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਜਦ ਅਨੂੰ ਬਾਲਾ ਨੂੰ ਹੋਸ਼ ਆਇਆ ਤਾਂ ਉਸ ਨੇ ਪੁਲਸ ਨੂੰ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਨੂੰ ਉਸ ਦੇ ਪਤੀ ਅਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਕੁੱਟਿਆ ਹੈ ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਇਕ ਨਿੱਜੀ ਹਸਪਤਾਲ ਦੇ ਆਈ ਸੀ ਯੂ ਵਿੱਚ ਦਾਖਲ ਕਰਵਾਇਆ ਪਰ ਸੱਟਾਂ ਦੀ ਤਾਬ ਨਾ ਝੱਲ ਸਕਣ ਕਾਰਨ ਅਨੂੰ ਬਾਲਾ ਦੀ ਮੌਤ ਹੋ ਗਈ।

ਕੱਲ੍ਹ ਤੋਂ ਪੰਜਾਬ ‘ਚ ਬਦਲ ਜਾਣਗੇ ਟੋਲ ਟੈਕਸ ਨਿਯਮ ; ਜਾਣੋ ਕੀ ਹੈ New Updates

ਥਾਣਾ ਲੋਹੀਆਂ ਖਾਸ ਦੇ ਥਾਣਾ ਮੁਖੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਬਿਆਨਾਂ ਦੇ ਆਧਾਰ ‘ਤੇ ਕ੍ਰਿਸ਼ਨ ਲਾਲ ਉਸ ਦੀ ਮਾਤਾ ਜਗੀਰ ਕੌਰ ਜੇਠ ਕਾਲਾ ਜੇਠਾਣੀ ਜੋਤ ਅਤੇ ਅਮਰਜੀਤ ਬਾਈ ਵਿਰੁੱਧ ਕਤਲ ਦੀ ਧਾਰਾ 103 61 ਦੋ ਅਤੇ 238 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਪੁਲਸ ਨੇ ਕ੍ਰਿਸ਼ਨ ਲਾਲ ਅਤੇ ਉਸ ਦੀ ਮਾਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋ ਦਿਨਾਂ ਦੇ ਪੁਲਸ ਰਿਮਾਂਡ ‘ਤੇ ਲਿਆ ਗਿਆ ਹੈ ਜਦਕਿ ਹੋਰ ਦੋਸ਼ੀ ਕਾਲਾ ਜੋਤ ਅਤੇ ਅਮਰਜੀਤ ਹਾਲੇ ਫਰਾਰ ਹਨ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ। ਇਹ ਮਾਮਲਾ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਮਾਮਲੇ ਨੇ ਇਕ ਵਾਰ ਫਿਰ ਘਰੇਲੂ ਹਿੰਸਾ ਅਤੇ ਨਾਰੀ ਉਤਪੀੜਨ ਦੇ ਮਾਮਲਿਆਂ ਵੱਲ ਧਿਆਨ ਖਿੱਚਿਆ ਹੈ ਜਿੱਥੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਦੇ ਆਧਾਰ ‘ਤੇ ਇਕ ਮਾਂ ਦੀ ਜਾਨ ਲੈ ਲਈ ਗਈ ਜੋ ਕਿ ਦੋ ਬੱਚਿਆਂ ਦੀ ਮਾਂ ਸੀ ਅਤੇ ਹੁਣ ਉਹ ਬੱਚੇ ਮਾਂ ਦੀ ਮਮਤਾ ਤੋਂ ਸਦਾ ਲਈ ਵੰਞੇ ਹੋ ਗਏ ਹਨ।

Exit mobile version