ਅੰਤਰਰਾਸ਼ਟਰੀ ਡੈਸਕ: ਅਮਰੀਕੀ ਕਾਂਗਰਸ ਵਿੱਚ ਸਿੱਖ ਭਾਈਚਾਰੇ ਲਈ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਪੇਸ਼ਕਸ਼ ਹੋਈ ਹੈ ਜਿਸ ਵਿੱਚ 1984 ਦੀ ਸਿੱਖ ਨਸਲਕੁਸ਼ੀ ਨੂੰ ਅਧਿਕਾਰਤ ਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਂਗਰਸਮੈਨ ਡੇਵਿਡ ਵਲਾਡਾਓ ਨੇ H.Res. 841 ਨਾਂ ਦਾ ਮਤਾ 28 ਅਕਤੂਬਰ 2025 ਨੂੰ ਪੇਸ਼ ਕੀਤਾ ਜੋ ਹੁਣ ਹਾਊਸ ਫਾਰਨ ਅਫੇਅਰਜ਼ ਕਮੇਟੀ ਕੋਲ ਚੱਲ ਰਿਹਾ ਹੈ। ਇਹ ਮਤਾ 1984 ਦੀ ਸਿੱਖ ਨਸਲਕੁਸ਼ੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਦੇਣ ਦੀ ਮੰਗ ਕਰਦਾ ਹੈ ਵਲਾਡਾਓ ਸਿੱਖ ਅਮਰੀਕਨ ਕਾਂਗਰਸ਼ਨਲ ਕਾਕਸ ਦੇ ਕੋ ਚੇਅਰ ਹਨ ਅਤੇ ਉਨ੍ਹਾਂ ਨੇ ਇਹ ਮਤਾ ਆਪਣੇ ਸਹਿਯੋਗੀ ਕਾਂਗਰਸਮੈਨ ਜਿਮ ਕੋਸਟਾ ਜੌਸ਼ ਹਾਰਡਰ ਵਿਨਸ ਫੌਂਗ ਅਤੇ ਜੌਨ ਡੁਆਰਟੇ ਨਾਲ ਮਿਲ ਕੇ ਪੇਸ਼ ਕੀਤਾ। ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਜਿਸ ਦੇ ਲਗਭਗ 2.5 ਕਰੋੜ ਅਨੁਯਾਈ ਹਨ ਜਿਨ੍ਹਾਂ ਵਿੱਚੋਂ 5 ਲੱਖ ਤੋਂ ਵੱਧ ਅਮਰੀਕਾ ਵਿੱਚ ਰਹਿੰਦੇ ਹਨ।
ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ ਅਤੇ ਟੈਸਟ ਦੇਣ ਵਾਲਿਆਂ ਲਈ ਵੱਡੀ ਖ਼ਬਰ
ਮਤੇ ਵਿੱਚ 1984 ਦੀਆਂ ਘਟਨਾਵਾਂ ਨੂੰ ਯੋਜਨਾਬੱਧ ਨਸਲਕੁਸ਼ੀ ਵਜੋਂ ਦਰਸਾਇਆ ਗਿਆ ਹੈ ਜਿਸ ਵਿੱਚ ਭਾਰਤ ਸਰਕਾਰ ਦੀ ਸਹਿਮਤੀ ਨਾਲ ਸਿੱਖਾਂ ਵਿਰੁੱਧ ਹਿੰਸਕ ਹਮਲੇ ਕੀਤੇ ਗਏ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਨਵੰਬਰ 1984 ਵਿੱਚ ਦਿੱਲੀ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਰਾਜਸਥਾਨ ਗੁਜਰਾਤ ਤਾਮਿਲ ਨਾਡੂ ਅਤੇ ਹੋਰ ਰਾਜਾਂ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ। ਅੰਦਾਜ਼ਨ 30000 ਤੋਂ ਵੱਧ ਸਿੱਖਾਂ ਦੀ ਜਾਨ ਲਈ ਗਈ ਗੁਰਦੁਆਰੇ ਘਰ ਅਤੇ ਵਪਾਰਕ ਸਥਾਨ ਤਬਾਹ ਕੀਤੇ ਗਏ ਪੁਲਿਸ ਅਤੇ ਸਰਕਾਰੀ ਅਧਿਕਾਰੀਆਂ ਨੇ ਨਾ ਸਿਰਫ਼ ਨਿਰਪੱਖਤਾ ਨਹੀਂ ਦਿਖਾਈ ਸਗੋਂ ਕਈ ਥਾਵਾਂ ‘ਤੇ ਹਮਲਾਵਰਾਂ ਨੂੰ ਉਤਸ਼ਾਹਿਤ ਵੀ ਕੀਤਾ। ਸਿੱਖ ਔਰਤਾਂ ਉੱਤੇ ਹੋਏ ਅੱਤਿਆਚਾਰ ਵੀ ਚਿੰਤਾਜਨਕ ਰਹੇ। ਕਈ ਦਿਨਾਂ ਤੱਕ ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸਿੱਖਾਂ ਨੂੰ ਜਿਉਂਦੇ ਸਾੜਨ ਦੀਆਂ ਘਟਨਾਵਾਂ ਵੀ ਦਰਜ ਕੀਤੀਆਂ ਗਈਆਂ ਜਿੱਥੇ ਉਨ੍ਹਾਂ ਦੇ ਗਲ ਵਿੱਚ ਟਾਇਰ ਪਾ ਕੇ ਪੈਟਰੋਲ ਚੜ੍ਹਾ ਕੇ ਅੱਗ ਲਾਈ ਗਈ।
ਬਲਾਤਕਾਰ ਅਤੇ ਕਤਲ ਦਾ ਦੋਸ਼ੀ GMCH-32 ‘ਚੋਂ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਗਾਇਬ
ਮਨੁੱਖੀ ਅਧਿਕਾਰ ਸੰਸਥਾਵਾਂ ਨੇ ਇਹ ਸਭ ਨਸਲਕੁਸ਼ੀ ਵਜੋਂ ਦਰਸਾਇਆ ਹੈ ਪਰ 41 ਸਾਲ ਬਾਅਦ ਵੀ ਪੂਰਾ ਨਿਆਂ ਨਹੀਂ ਮਿਲਿਆ। ਕੁਝ ਨੇਤਾਵਾਂ ਨੂੰ ਸਜ਼ਾ ਮਿਲੀ ਜਿਵੇਂ ਸੱਜਣ ਕੁਮਾਰ ਪਰ ਬਹੁਤੇ ਦੋਸ਼ੀ ਅਜੇ ਵੀ ਆਜ਼ਾਦ ਹਨ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਨੇ ਇਸ ਮਤੇ ਦਾ ਸਵਾਗਤ ਕੀਤਾ ਹੈ। AGPC ਦੇ ਪ੍ਰਧਾਨ ਗੁਡੇਵ ਸਿੰਘ ਨੇ ਕਿਹਾ ਕਿ ਇਹ ਸਮਾਂ ਹੈ ਸਾਡੇ ਸ਼ਹੀਦਾਂ ਦੀਆਂ ਕਹਾਣੀਆਂ ਨੂੰ ਸੰਭਾਲਣ ਅਤੇ ਨਿਆਂ ਲਈ ਸੰਘਰਸ਼ ਜਾਰੀ ਰੱਖਣ ਦਾ, ਜਕਾਰਾ ਮੂਵਮੈਂਟ ਵਰਗੀਆਂ ਗ੍ਰਾਸਰੂਟ ਸੰਸਥਾਵਾਂ ਨੇ ਵੀ ਇਸ ਮਤੇ ਨੂੰ 40 ਸਾਲਾਂ ਦੇ ਸੰਘਰਸ਼ ਦੀ ਜਿੱਤ ਵਜੋਂ ਵੇਖਿਆ ਹੈ। ਕਾਂਗਰਸਮੈਨ ਵਲਾਡਾਓ ਨੇ ਕਿਹਾ ਕਿ ਸਿੱਖ ਭਾਈਚਾਰਾ ਅਮਰੀਕਾ ਦਾ ਅਨਿੱਖੜਵਾਂ ਹਿੱਸਾ ਹੈ ਅਤੇ ਇਹ ਮਤਾ ਉਨ੍ਹਾਂ ਦੇ ਦਰਦ ਨੂੰ ਮਾਨਤਾ ਦਿੰਦਾ ਹੈ। ਜੇਕਰ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਇਹ ਅਮਰੀਕਾ ਵੱਲੋਂ ਪਹਿਲੀ ਵਾਰ 1984 ਦੀ ਸਿੱਖ ਨਸਲਕੁਸ਼ੀ ਨੂੰ ਅਧਿਕਾਰਤ ਤੌਰ ‘ਤੇ ਮਾਨਤਾ ਦੇਵੇਗਾ ਜੋ ਦੁਨੀਆ ਭਰ ਦੇ ਸਿੱਖਾਂ ਲਈ ਨਿਆਂ ਦੀ ਉਮੀਦ ਨੂੰ ਤਾਕਤ ਦੇਵੇਗਾ।
ਇਹ ਮਤਾ ਨਾ ਸਿਰਫ਼ ਭੂਤਕਾਲ ਦੀਆਂ ਘਟਨਾਵਾਂ ਨੂੰ ਯਾਦ ਕਰਦਾ ਹੈ ਸਗੋਂ ਭਵਿੱਖ ਵਿੱਚ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਰੋਕਣ ਵੱਲ ਇੱਕ ਢਾਂਚਾਗਤ ਕਦਮ ਵੀ ਹੈ।

