Site icon Dainik Savera Punjab

US ‘ਚ ਪੰਜਾਬੀ ਵਿਦਿਆਰਥੀਆਂ ਲਈ ਹੋਏ 7 ਬਦਲਾਅ, ਸਲਾਨਾ ਫੀਸ ਲਈ ਇਨ੍ਹੀਂ ਰਕਮ ਦਾ ਹੋਣਾ ਲਾਜ਼ਮੀ

ਅੰਤਰਰਾਸ਼ਟਰੀ ਡੈਕਸ: ਆਸਟ੍ਰੇਲੀਆਈ ਸਰਕਾਰ ਨੇ ਵਿਦਿਆਰਥੀ ਵੀਜ਼ਾ ਅਰਜ਼ੀ ਫੀਸ 1 ਜੁਲਾਈ 2026 ਤੋਂ ਵਧਾ ਦਿੱਤੀ ਹੈ। ਹੁਣ ਇਹ ਫੀਸ 2,500 ਆਸਟ੍ਰੇਲੀਆਈ ਡਾਲਰ (ਲਗਭਗ ₹1.64 ਲੱਖ) ਹੋ ਗਈ ਹੈ, ਜਦੋਂਕਿ ਪਹਿਲਾਂ ਇਹ 2,000 ਡਾਲਰ (ਲਗਭਗ ₹1.44 ਲੱਖ) ਸੀ।ਬਾਇਓਮੈਟ੍ਰਿਕ ਫੀਸ ਜੋੜਨ ਤੋਂ ਬਾਅਦ, ਭਾਰਤੀ ਵਿਦਿਆਰਥੀਆਂ ਲਈ ਕੁੱਲ ਖਰਚਾ ਲਗਭਗ ₹1.70 ਲੱਖ ਹੋਵੇਗਾ। ਇਸ ਵਾਧੇ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬੀ ਵਿਦਿਆਰਥੀਆਂ ‘ਤੇ ਪਵੇਗਾ, ਕਿਉਂਕਿ ਉਹ ਵੱਡੀ ਗਿਣਤੀ ਵਿੱਚ ਆਸਟ੍ਰੇਲੀਆ ਪੜ੍ਹਾਈ ਲਈ ਜਾਂਦੇ ਹਨ। ਆਸਟ੍ਰੇਲੀਆ ਵਿੱਚ ਪੜ੍ਹਾਈ ਲਈ ਇੱਕ ਵਿਦਿਆਰਥੀ ਨੂੰ ਸਲਾਨਾ ਲਗਭਗ ₹21.2 ਲੱਖ ਦਾ ਖਰਚਾ ਆਵੇਗਾ (ਰਹਿਣ-ਸਹਿਣ + ਵੀਜ਼ਾ ਫੀਸਾਂ ਮਿਲਾ ਕੇ)।

 

ਵੀਜ਼ਾ ਅਰਜ਼ੀਆਂ ਡਿੱਗੀਆਂ

ਆਸਟ੍ਰੇਲੀਆਈ ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤੀ ਵਿਦਿਆਰਥੀਆਂ ਨੂੰ ਮਿਲਣ ਵਾਲੇ ਵੀਜ਼ਿਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਵਿੱਚ ਲਗਾਤਾਰ ਘੱਟੀ ਹੈ।

 

ਨਸ਼ੇ ਦੇ ਪੈਸੇ ਨਾ ਮਿਲਣ ‘ਤੇ ਗੁਟਕਾ ਸਾਹਿਬ ਦੇ ਅੰਗ ਕੀ ਪਾੜੇ, ਮਾਂ ਨੇ ਦਿਤੀ ਥਾਣੇ ਰਿਪੋਰਟ

ਅਰਜ਼ੀਕਾਰਾਂ ‘ਤੇ ਵਧਿਆ ਬੋਝ

ਆਸਟ੍ਰੇਲੀਆਈ ਸਰਕਾਰ ਨੇ ਨਾਨ-ਰਿਫੰਡੇਬਲ ਵੀਜ਼ਾ ਅਰਜ਼ੀ ਫੀਸ ਵੀ ਵਧਾ ਦਿੱਤੀ ਹੈ। ਹੁਣ ਇਹ ਫੀਸ 750 ਆਸਟ੍ਰੇਲੀਆਈ ਡਾਲਰ (ਲਗਭਗ ₹3.77 ਲੱਖ) ਹੋ ਗਈ ਹੈ। ਇਸਦਾ ਮਤਲਬ ਹੈ ਕਿ ਜੇਕਰ ਅਰਜ਼ੀ ਰੱਦ ਵੀ ਹੋ ਜਾਵੇ, ਤਾਂ ਇਹ ਰਕਮ ਵਾਪਸ ਨਹੀਂ ਮਿਲੇਗੀ। ਸਰਕਾਰ ਨੇ ਇਸ਼ਾਰਾ ਕੀਤਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵਾਧੇ ਦੀ ਸੰਭਾਵਨਾ ਹੈ, ਜਿਸ ਨਾਲ ਵਿਦਿਆਰਥੀਆਂ ਅਤੇ ਖ਼ਾਸ ਕਰਕੇ ਭਾਰਤੀ ਪਰਿਵਾਰਾਂ ‘ਤੇ ਵਿੱਤੀ ਬੋਝ ਹੋਰ ਵੱਧ ਸਕਦਾ ਹੈ।

 

ਲੱਖਾਂ ਲੋਕਾਂ ਦੀ ਨੌਕਰੀ ਖ਼ਤਰੇ ‘ਚ

ਆਸਟ੍ਰੇਲੀਆਈ ਸਰਕਾਰ ਦੇ ਫ਼ੈਸਲੇ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਵਿਦਿਆਰਥੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਜੇਕਰ ਉਹ ਚੰਗੀਆਂ ਯੂਨੀਵਰਸਿਟੀਆਂ ਜਾਂ ਕਾਲਜਾਂ ਵਿੱਚ ਪੜ੍ਹਾਈ ਕਰਦੇ ਹਨ ਅਤੇ ਉੱਥੇ ਰਹਿੰਦੇ ਹਨ, ਤਾਂ ਉਹ ਆਸਟ੍ਰੇਲੀਆ ਦੀ ਲਗਭਗ $55 ਬਿਲੀਅਨ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਂਦੇ ਹਨ।

 

7 ਬਦਲਾਅ

  1. ਵੀਜ਼ਾ ਫੀਸ ਵਾਧਾ: ਵਿਦਿਆਰਥੀ ਵੀਜ਼ਾ (Subclass 500) ਦੀ ਫੀਸ 2,000 AUD ਤੋਂ ਵਧਾ ਕੇ 2,500 AUD ਕਰ ਦਿੱਤੀ ਗਈ।
  2. ਭਾਰਤ ਉੱਚ-ਜੋਖਮ ਸ਼੍ਰੇਣੀ: ਹੁਣ ਭਾਰਤੀ ਵਿਦਿਆਰਥੀਆਂ ਲਈ ਦਸਤਾਵੇਜ਼ਾਂ ਦੀ ਜਾਂਚ ਹੋਰ ਸਖ਼ਤ ਹੋਵੇਗੀ, ਜਿਸ ਨਾਲ ਵੀਜ਼ਾ ਰੱਦ ਹੋਣ ਦੀ ਸੰਭਾਵਨਾ ਵਧ ਗਈ ਹੈ।
  3. ਵਿੱਤੀ ਸਮਰੱਥਾ ਨਿਯਮ: ਵਿਦਿਆਰਥੀਆਂ ਨੂੰ 29,710 AUD (ਲਗਭਗ ₹19.5 ਲੱਖ) ਸਾਲਾਨਾ ਰਹਿਣ-ਸਹਿਣ ਦੇ ਖਰਚੇ ਦਿਖਾਉਣੇ ਪੈਣਗੇ, ਨਾਲ ਹੀ ਟਿਊਸ਼ਨ ਫੀਸ ਅਤੇ ਹਵਾਈ ਕਿਰਾਏ ਵੱਖਰੇ।
  4. ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ: IELTS ਦਾ ਘੱਟੋ-ਘੱਟ ਸਕੋਰ 6.0 ਬੈਂਡ ਹੋਣਾ ਲਾਜ਼ਮੀ ਹੈ। ਔਨਲਾਈਨ ਜਾਂ ਘਰੇਲੂ ਟੈਸਟ ਹੁਣ ਸਵੀਕਾਰ ਨਹੀਂ ਕੀਤੇ ਜਾਣਗੇ।
  5. ਅਸਲੀ ਵਿਦਿਆਰਥੀ ਨਿਯਮ: ਪੁਰਾਣੇ GTE ਨਿਯਮ ਦੀ ਥਾਂ ਨਵਾਂ ਨਿਯਮ ਲਾਗੂ ਹੋਇਆ ਹੈ। ਵਿਦਿਆਰਥੀਆਂ ਨੂੰ ਸਾਬਤ ਕਰਨਾ ਪਵੇਗਾ ਕਿ ਉਹ ਸਿਰਫ਼ ਪੜ੍ਹਾਈ ਲਈ ਆ ਰਹੇ ਹਨ, ਨੌਕਰੀ ਲਈ ਨਹੀਂ।
  6. ਵੀਜ਼ਾ ਪਰਿਵਰਤਨ ਪਾਬੰਦੀ: ਹੁਣ ਟੂਰਿਸਟ ਜਾਂ ਅਸਥਾਈ ਗ੍ਰੈਜੂਏਟ ਵੀਜ਼ਾ ਨੂੰ ਆਸਟ੍ਰੇਲੀਆ ਵਿੱਚ ਬੈਠੇ-ਬੈਠੇ ਵਿਦਿਆਰਥੀ ਵੀਜ਼ਾ ਵਿੱਚ ਬਦਲ ਨਹੀਂ ਕੀਤਾ ਜਾ ਸਕਦਾ। ਅਰਜ਼ੀ ਆਪਣੇ ਦੇਸ਼ ਤੋਂ ਹੀ ਦੇਣੀ ਪਵੇਗੀ।
  7. ਗ੍ਰੈਜੂਏਟ ਵੀਜ਼ਾ ਬਦਲਾਅ: Temporary Graduate Visa (Subclass 485) ਲਈ ਉਮਰ ਸੀਮਾ 50 ਤੋਂ ਘਟਾ ਕੇ 35 ਸਾਲ ਕਰ ਦਿੱਤੀ ਗਈ ਹੈ। ਫੀਸ 5,750 AUD ਹੋ ਗਈ ਹੈ ਅਤੇ IELTS ਸਕੋਰ 6.5 ਲਾਜ਼ਮੀ ਹੈ।

ਅਮਰੀਕਾ ਵਿੱਚ Birthright Citizenship ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੰਜਾਬੀ ਪਰਿਵਾਰਾਂ ਨੂੰ ਮਿਲੀ ਰਾਹਤ

 

ਕੰਮ ਲਈ ਸਰਕਾਰੀ ਅਨੁਮਤੀ

ਆਸਟ੍ਰੇਲੀਆ ਨੇ ਵਿਦਿਆਰਥੀ ਵੀਜ਼ਾ ਨਿਯਮਾਂ ਨੂੰ ਸਖ਼ਤ ਤਾਂ ਕਰ ਦਿੱਤਾ ਹੈ, ਪਰ ਕੰਮ ਕਰਨ ਦੀ ਇਜਾਜ਼ਤ ਬਰਕਰਾਰ ਹੈ। ਹੁਣ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਹਰ ਦੋ ਹਫ਼ਤਿਆਂ ਵਿੱਚ 48 ਘੰਟੇ ਤੱਕ ਕੰਮ ਕਰ ਸਕਦੇ ਹਨ, ਜਦੋਂਕਿ ਛੁੱਟੀਆਂ ਦੌਰਾਨ ਉਹਨਾਂ ਨੂੰ ਅਸੀਮਤ ਘੰਟਿਆਂ ਲਈ ਕੰਮ ਕਰਨ ਦੀ ਆਜ਼ਾਦੀ ਰਹੇਗੀ।

Studying in the US out of reach money

 

 

 

 

 

 

Exit mobile version