
Punjab News : ਵਿਦੇਸ਼ ਜਾਣ ਦੀ ਚਾਹ ਕਾਰਨ ਅਕਸਰ ਠੱਗੀ ਦੇ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ। ਪਰ ਜੇਕਰ ਕੋਈ ਨਵੀਂ-ਵਿਆਹੀ ਵਹੁਟੀ ਕੈਨੇਡਾ ਜਾ ਕੇ ਆਪਣੇ ਪਤੀ ਨਾਲ ਹੀ ਧੋਖਾ ਕਰ ਜਾਵੇ, ਤਾਂ ਪਰਿਵਾਰ ਲਈ ਇਹ ਵੱਡਾ ਝਟਕਾ ਹੁੰਦਾ ਹੈ।
ਇਹੋ ਜਿਹਾ ਇੱਕ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਉਗੋਕੇ ਤੋਂ ਸਾਹਮਣੇ ਆਇਆ ਹੈ। ਪਿੰਡ ਉਗੋਕੇ ਦੇ ਰਹਿਣ ਵਾਲੇ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਡੋਗਰ ਸਿੰਘ ਨੇ ਦੱਸਿਆ ਕਿ ਉਹ ਪ੍ਰਾਪਰਟੀ ਦਾ ਕੰਮ ਕਰਦਾ ਹੈ। ਉਸਦਾ ਪੁੱਤਰ ਸਰਬਜੀਤ ਸਿੰਘ (ਉਮਰ 23 ਸਾਲ) ਦਾ ਤਿੰਨ ਸਾਲ ਪਹਿਲਾਂ ਕਿਰਨ ਕੌਰ ਨਾਲ ਵਿਆਹ ਹੋਇਆ ਸੀ, ਜੋ ਕੁਲਵੰਤ ਰਾਮ ਦੀ ਧੀ ਹੈ ਅਤੇ ਪਿੰਡ ਗਲੋਲੀ, ਤਹਿਸੀਲ ਪਾਤੜਾਂ, ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਹੈ। ਵਿਆਹ ਧਾਰਮਿਕ ਰੀਤ-ਰਿਵਾਜਾਂ ਅਨੁਸਾਰ ਕੀਤਾ ਗਿਆ ਸੀ।