International News : Dubai International Airport (DXB) ਦੇ ਨੇੜੇ ਦੋ ਡਰੋਨ ਡਿੱਗਣ ਕਾਰਨ ਇੱਕ ਭਾਰਤੀ ਨਾਗਰਿਕ ਸਮੇਤ ਚਾਰ ਲੋਕ ਜ਼ਖਮੀ ਹੋ ਗਏ। ਇਸ ਘਟਨਾ ਬਾਰੇ ਜਾਣਕਾਰੀ Dubai Media Office ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਰੀ ਬਿਆਨ ਵਿੱਚ ਦਿੱਤੀ ਗਈ।
ਬਿਆਨ ਮੁਤਾਬਕ ਡਰੋਨ ਡਿੱਗਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਭੇਜਿਆ ਗਿਆ। ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
READ ALSO : LPG ਘਾਟ ‘ਤੇ Arvind Kejriwal ਦਾ ਵੱਡਾ ਬਿਆਨ ,1 ਕਰੋੜ ਲੋਕ ਹੋ…..
ਇਸ ਦੌਰਾਨ UAE Ministry of Defence ਨੇ ਕਿਹਾ ਹੈ ਕਿ ਉਹ ਖੇਤਰ ਵਿੱਚ ਆ ਰਹੇ ਹਮਲਿਆਂ ਨੂੰ ਨਾਕਾਮ ਕਰ ਰਿਹਾ ਹੈ। ਮੰਤਰਾਲੇ ਦੇ ਅਨੁਸਾਰ, United Arab Emirates ਦੀ ਰੱਖਿਆ ਪ੍ਰਣਾਲੀ ਨੇ Iran ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਰੋਕਣ ਲਈ ਕਾਰਵਾਈ ਕੀਤੀ।ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ ਅਤੇ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ।
ਕਾਲੀ ਕਾਰ ‘ਚ ਆਏ ਤਿੰਨ ਬਦਮਾਸ਼… ਪੰਜਾਬੀ ਗਾਇਕ Rana Sahota ‘ਤੇ ਚਲੀਆਂ ਗੋਲੀਆਂ

