ਨਵੀਂ ਦਿੱਲੀ: ਸੁਪਰੀਮ ਕੋਰਟ ਨੇ 1988 ਦੇ ਇੱਕ ਰਿਸ਼ਵਤ ਮਾਮਲੇ ‘ਚ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ₹50 ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਫਸੇ ਸਾਬਕਾ ਟ੍ਰੇਨ ਟਿਕਟ ਏਗਜ਼ਾਮਿਨਰ (ਟੀਟੀਈ) ਨੂੰ ਬਰੀ ਕਰ ਦਿੱਤਾ। ਜਸਟਿਸ ਸੰਜੇ ਕਰੋਲ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ 2025 ਵਿੱਚ ਇਹ ਫੈਸਲਾ ਸੁਣਾਇਆ, ਜਿਸ ‘ਚ ਕਿਹਾ ਗਿਆ ਕਿ ਕਰਮਚਾਰੀ ਵਿਰੁੱਧ ਰਿਸ਼ਵਤ ਲੈਣ ਦੇ ਦੋਸ਼ ਸਾਬਤ ਨਹੀਂ ਹੋਏ।
ਮਾਂ ਬਣਨ ਤੋਂ ਬਾਅਦ ਵੀ ਰੱਖੋ ਪੇਟ ਸਮਤਲ — ਜਾਣੋ ਸਹੀ ਤਰੀਕੇ
ਇਹ ਕੇਸ 37 ਸਾਲ ਤੱਕ ਚੱਲਦਾ ਰਿਹਾ ਅਤੇ ਇਸ ਦੌਰਾਨ ਦੋਸ਼ੀ ਕਰਮਚਾਰੀ ਦੀ ਮੌਤ ਹੋ ਚੁੱਕੀ ਸੀ। ਕੋਰਟ ਨੇ 2017 ਵਿੱਚ ਆਏ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਦਿਆਂ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (CAT) ਦੇ ਪੁਰਾਣੇ ਫੈਸਲੇ ਨੂੰ ਸਹੀ ਮੰਨਿਆ। ਕੋਰਟ ਨੇ ਮ੍ਰਿਤਕ ਕਰਮਚਾਰੀ ਦੇ ਵਾਰਸਾਂ ਨੂੰ ਲਾਭ ਦੇਣ ਦੀ ਸਿਫਾਰਸ਼ ਕੀਤੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪ੍ਰਿਯੰਕਾ ਦੀ ਸੱਪ ਵਾਲੀ ਪੋਸਟ
ਇਸ ਫੈਸਲੇ ਨੂੰ ਨਿਆਂ ਪ੍ਰਣਾਲੀ ‘ਚ ਲੰਬੇ ਸਮੇਂ ਤੱਕ ਚੱਲ ਰਹੇ ਮਾਮਲਿਆਂ ਦੀ ਗੰਭੀਰਤਾ ਅਤੇ ਨਿਆਂ ਦੇ ਅੰਤਮ ਨਿਰਣੇ ਦੀ ਮਹੱਤਤਾ ਵਜੋਂ ਦੇਖਿਆ ਜਾ ਰਿਹਾ ਹੈ।

