ਨਵੀਂ ਦਿੱਲੀ (ਦੈਨਿਕ ਸਵੇਰਾ): ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੀ ਚੋਣ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ’ (SIR) ਦੇ ਤੀਜੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤਹਿਤ ਕਰੋੜਾਂ ਵੋਟਰਾਂ ਦੇ ਡੇਟਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਪੜਾਅ ਵਿੱਚ 16 ਰਾਜਾਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲਗਭਗ 36.73 ਕਰੋੜ ਵੋਟਰਾਂ ਦੀ ਜਾਂਚ ਕੀਤੀ ਜਾਵੇਗੀ। ਇਸ ਸੂਚੀ ਵਿੱਚ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਕਰਨਾਟਕ, ਮਹਾਰਾਸ਼ਟਰ ਅਤੇ ਉੱਤਰ-ਪੂਰਬੀ ਰਾਜ ਸ਼ਾਮਲ ਹਨ।

ਇਹ ਵੀ ਪੜੋਂ:
ਈਰਾਨ ਪ੍ਰਮਾਣੂ ਬੰਬ ਤੋਂ ਸਿਰਫ਼ ਕੁਝ ਹਫ਼ਤੇ ਦੂਰ: ਅਮਰੀਕੀ ਸੈਨੇਟ ਨੇ ਦੁਨੀਆ ਨੂੰ ਦਿੱਤੀ ਵੱਡੀ ਚੇਤਾਵਨੀ!
ਈਰਾਨ ਪ੍ਰਮਾਣੂ ਬੰਬ ਤੋਂ ਸਿਰਫ਼ ਕੁਝ ਹਫ਼ਤੇ ਦੂਰ: ਅਮਰੀਕੀ ਸੈਨੇਟ ਨੇ ਦੁਨੀਆ ਨੂੰ ਦਿੱਤੀ ਵੱਡੀ ਚੇਤਾਵਨੀ!
ਕੌਣ ਕਰੇਗਾ ਜਾਂਚ?
ਕੰਮ ਨੂੰ ਨੇਪਰੇ ਚਾੜ੍ਹਨ ਲਈ 3.94 ਲੱਖ ਬੂਥ ਲੈਵਲ ਅਫ਼ਸਰ (BLO) ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੀ ਮਦਦ ਲਈ ਵੱਖ-ਵੱਖ ਪਾਰਟੀਆਂ ਦੇ 3.42 ਲੱਖ ਏਜੰਟ ਵੀ ਮੌਜੂਦ ਰਹਿਣਗੇ। ਵੋਟਰ ਸੂਚੀ ਵਿੱਚੋਂ ਗਲਤੀਆਂ ਕੱਢਣਾ ਅਤੇ ਇਸ ਨੂੰ ਪੂਰੀ ਤਰ੍ਹਾਂ ਅਪਡੇਟ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਕੋਈ ਗੜਬੜ ਨਾ ਹੋਵੇ। ਦਿੱਲੀ ਸਮੇਤ ਕਈ ਇਲਾਕਿਆਂ ਦੀ ਅੰਤਿਮ ਵੋਟਰ ਸੂਚੀ 7 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਖ਼ਰਾਬ ਮੌਸਮ ਕਾਰਨ ਇਹ ਪ੍ਰਕਿਰਿਆ ਬਾਅਦ ਵਿੱਚ ਸ਼ੁਰੂ ਹੋਵੇਗੀ।
ਕਮਿਸ਼ਨ ਪਹਿਲਾਂ ਹੀ ਦੋ ਪੜਾਵਾਂ ਵਿੱਚ 13 ਰਾਜਾਂ ਦੇ 59 ਕਰੋੜ ਵੋਟਰਾਂ ਦਾ ਡੇਟਾ ਚੈੱਕ ਕਰ ਚੁੱਕਾ ਹੈ। ਤੀਜੇ ਪੜਾਅ ਦੇ ਪੂਰਾ ਹੋਣ ਨਾਲ ਲਗਭਗ ਪੂਰੇ ਦੇਸ਼ ਦੀ ਵੋਟਰ ਸੂਚੀ ਸਾਫ਼-ਸੁਥਰੀ ਹੋ ਜਾਵੇਗੀ।
360-million-voters-data

