Site icon Dainik Savera Punjab

328 ਸਰੂਪ ਗੁੰਮ ਮਾਮਲਾ SGPC ਅਧਿਕਾਰੀ ਪੁਲਿਸ ਸਾਹਮਣੇ ਬਿਆਨ ਦੇਣ ਪਹੁੰਚੇ

sgpc-officials-appear-police

sgpc-officials-appear-police

ਪੰਜਾਬ ਡੈਸਕ: 328 ਪਾਵਨ ਸਰੂਪਾਂ ਦੀ ਗੁੰਮਸ਼ੁਦਾ ਮਾਮਲੇ ਦੀ ਜਾਂਚ ਸਬੰਧੀ ਦਰਜ ਕੀਤੀ ਗਈ ਐਫਆਈਆਰ ਤੋਂ ਬਾਅਦ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਸੱਦਾ ਭੇਜੇ ਜਾਣ ‘ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੌਜੂਦਾ ਅਧਿਕਾਰੀ ਅਤੇ ਕਰਮਚਾਰੀ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਪਹੁੰਚੇ।

ਦੱਖਣੀ ਅਫਰੀਕਾ ‘ਚ ਹਫ਼ਤੇ ਦੂਜਾ ਵੱਡਾ ਹਾਦਸਾ: ਟਰੱਕ ਤੇ ਮਿੰਨੀ ਬੱਸ ਦੀ ਟੱਕਰ 11 ਦੀ ਮੌਤ

ਇਨ੍ਹਾਂ ਵਿੱਚ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਵੀ ਸ਼ਾਮਲ ਸਨ ਜੋ ਜਾਂਚ ਟੀਮ ਕੋਲ ਹਾਜ਼ਰ ਹੋਏ।

ਇਸ ਤੋਂ ਪਹਿਲਾਂ ਇਹ ਕਰਮਚਾਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਡਾਕਟਰ ਈਸ਼ਰ ਸਿੰਘ ਦੀ ਅਗਵਾਈ ਹੇਠ ਬਣੀ ਜਾਂਚ ਕਮੇਟੀ ਕੋਲ ਵੀ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ।

ਨਵੀਂ ਰਿਸਰਚ ਦਾ ਖੁਲਾਸਾ ਵਜ਼ਨ ਨਾਲ ਜੁੜੀਆਂ ਚਿੰਤਾਵਾਂ ਨੇ ਨੌਜਵਾਨਾਂ ਨੂੰ ਘੇਰਿਆ

ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਸਿਰਫ਼ ਐਫਆਈਆਰ ਵਿੱਚ ਦਰਜ 16 ਵਿਅਕਤੀਆਂ ਤੱਕ ਸੀਮਿਤ ਨਹੀਂ ਰਹੀ ਸਗੋਂ ਉਹਨਾਂ ਮੌਜੂਦਾ ਅਤੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਡਾਕਟਰ ਈਸ਼ਰ ਸਿੰਘ ਦੀ ਜਾਂਚ ਕਮੇਟੀ ਕੋਲ ਆਪਣੇ ਬਿਆਨ ਦਿੱਤੇ ਸਨ।

sgpc-officials-appear-police
Exit mobile version