ਅਬੂ ਧਾਬੀ: ਸਾਲਾ ਭਾਰਤੀ ਪ੍ਰਵਾਸੀ ਅਨਿਲ ਕੁਮਾਰ ਬੋਲਾ ਨੇ ਯੂਏਈ ਲਾਟਰੀ ਦੇ 23ਵੇਂ ਲੱਕੀ ਡੇਅ ਡਰਾਅ ‘ਚ 100 ਮਿਲੀਅਨ ਦਿਰਹਾਮ (ਲਗਭਗ ₹240 ਕਰੋੜ) ਦਾ ਜੈਕਪਾਟ ਜਿੱਤ ਕੇ ਆਪਣੀ ਜ਼ਿੰਦਗੀ ਬਦਲ ਲਈ। 18 ਅਕਤੂਬਰ ਨੂੰ ਐਲਾਨ ਹੋਏ ਨਤੀਜੇ ‘ਚ ਬੋਲਾ ਦੀ ਟਿਕਟ ਦੇ ਸਾਰੇ ਨੰਬਰ — 7, 10, 11, 18, 25, 29 ਅਤੇ ਮਹੀਨੇ ਦਾ ਨੰਬਰ 11 — ਮੇਲ ਖਾ ਗਏ। ਬੋਲਾ ਨੇ ਦੱਸਿਆ ਕਿ ਟਿਕਟ ‘ਚ ’11’ ਨੰਬਰ ਉਸਦੀ ਮਾਂ ਦੇ ਜਨਮ ਮਹੀਨੇ ਨੂੰ ਸਮਰਪਿਤ ਸੀ। ਜਿੱਤ ਦੀ ਖ਼ਬਰ ਮਿਲਣ ‘ਤੇ ਉਹ ਘਰ ‘ਚ ਸੋਫੇ ‘ਤੇ ਬੈਠਾ ਸੀ ਅਤੇ ਹੈਰਾਨ ਰਹਿ ਗਿਆ। “ਮੈਨੂੰ ਅਹਿਸਾਸ ਹੋਇਆ ਕਿ ਹੁਣ ਮੇਰੇ ਕੋਲ ਪੈਸਾ ਹੈ, ਅਤੇ ਮੈਂ ਕੁਝ ਵੱਡਾ ਕਰ ਸਕਦਾ ਹਾਂ,” ਉਸਨੇ ਕਿਹਾ।
ਜਸਟਿਸ ਸੂਰਿਆ ਕਾਂਤ ਬਣੇ ਭਾਰਤ ਦੇ 53ਵੇਂ ਮੁਖ ਨਿਆਂਧੀਸ਼, ਨੂਪੁਰ ਸ਼ਰਮਾ ਮਾਮਲੇ ‘ਚ ਟਿੱਪਣੀਆਂ ਕਾਰਨ ਚਰਚਾ ‘ਚ
ਉਸਨੇ ਜੈਕਪਾਟ ਦੀ ਰਕਮ ਨੂੰ ਸਮਝਦਾਰੀ ਨਾਲ ਨਿਵੇਸ਼ ਕਰਨ, ਸੁਪਰ ਕਾਰ ਖਰੀਦਣ, ਸੱਤ-ਸਿਤਾਰਾ ਹੋਟਲ ‘ਚ ਜਸ਼ਨ ਮਨਾਉਣ ਅਤੇ ਪਰਿਵਾਰ ਨਾਲ ਯੂਏਈ ‘ਚ ਵਧੀਆ ਸਮਾਂ ਬਿਤਾਉਣ ਦੀ ਯੋਜਨਾ ਬਣਾਈ ਹੈ। ਬੋਲਾ ਨੇ ਆਪਣੀ ਜਿੱਤ ਦਾ ਇੱਕ ਹਿੱਸਾ ਚੈਰਿਟੀ ਨੂੰ ਦਾਨ ਕਰਨ ਦੀ ਵੀ ਇੱਛਾ ਜਤਾਈ, ਜਿਸਨੂੰ ਉਹ “ਸੱਚੀ ਖੁਸ਼ੀ” ਦੱਸਦਾ ਹੈ। ਉਸਨੇ ਯੂਏਈ ਲਾਟਰੀ ਦਾ ਧੰਨਵਾਦ ਕਰਦਿਆਂ ਕਿਹਾ, “ਸਭ ਕੁਝ ਇੱਕ ਕਾਰਨ ਕਰਕੇ ਹੁੰਦਾ ਹੈ। ਮੈਂ ਹਰ ਖਿਡਾਰੀ ਨੂੰ ਖੇਡਦੇ ਰਹਿਣ ਦੀ ਸਲਾਹ ਦਿੰਦਾ ਹਾਂ — ਇੱਕ ਦਿਨ ਤੁਹਾਡੀ ਵੀ ਕਿਸਮਤ ਚਮਕੇਗੀ।”
ਕੰਨ ਸਾਫ ਕਰਨ ਲਈ ਕਦੇ ਨਾ ਕਰੋ ਗਰਮ ਤੇਲ ਦੀ ਵਰਤੋਂ, ਪਹੁੰਚ ਸਕਦੈ ਨੁਕਸਾਨ

