Site icon Dainik Savera Punjab

AAP ਸਰਪੰਚ ਦੇ ਘਰੋਂ 18 ਕਿਲੋ ਹੈਰੋਇਨ — NCB ਦੀ ਵੱਡੀ ਕਾਰਵਾਈ, ਪੰਮਾ ਗ੍ਰਿਫ਼ਤਾਰ

ਪੰਜਾਬ ਡੈਸਕ (ਦੈਨਿਕ ਸਵੇਰਾ): ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਮੰਗਲਵਾਰ ਸਵੇਰੇ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਹਲਕੇ ਵਿੱਚ ਸਥਿਤ ਪਿੰਡ ਕਲਸੀਆਂ ਕਲਾਂ ਵਿੱਚ ਵੱਡੀ ਕਾਰਵਾਈ ਅੰਜਾਮ ਦਿੱਤੀ। ਇਸ ਦੌਰਾਨ, ਏਜੰਸੀ ਨੇ ਆਮ ਆਦਮੀ ਪਾਰਟੀ (AAP) ਦੇ ਮੌਜੂਦਾ ਸਰਪੰਚ ਪਰਮਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ।
ਜਾਣਕਾਰੀ ਮੁਤਾਬਕ, NCB ਦੀ ਖ਼ਾਸ ਟੀਮ ਨੇ ਸਰਪੰਚ ਦੇ ਘਰ ‘ਤੇ ਛਾਪਾ ਮਾਰਿਆ ਅਤੇ ਉੱਥੋਂ ਲਗਭਗ 18 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਨਸ਼ੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ ₹90 ਕਰੋੜ ਦੱਸੀ ਜਾ ਰਹੀ ਹੈ।

ਮੈਦਾਨ ‘ਚ ਖੇਡਦਾ-ਖੇਡਦਾ ਢਹਿ ਪਿਆ ਨੌਜਵਾਨ ਫੁੱਟਬਾਲਰ — ਪਿੰਡ ਮਜ਼ਾਰੀ ‘ਚ ਸੋਗ ਦੀ ਲਹਿਰ

ਸੂਤਰਾਂ ਦੇ ਮੁਤਾਬਕ, NCB ਦੀ ਟੀਮ ਸਵੇਰੇ ਹੀ ਪਿੰਡ ਵਿੱਚ ਪਹੁੰਚੀ ਅਤੇ ਸਰਪੰਚ ਦੇ ਘਰ ‘ਤੇ ਛਾਪਾਮਾਰੀ ਕੀਤੀ। ਕਾਰਵਾਈ ਦੌਰਾਨ ਸਰਪੰਚ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਘਰ ਦੀ ਪੂਰੀ ਤਲਾਸ਼ੀ ਲਈ ਗਈ। ਇਸ ਦੌਰਾਨ ਉਸਦੇ ਟਿਕਾਣੇ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ। ਏਜੰਸੀ ਨੇ ਅੰਮ੍ਰਿਤਸਰ ਥਾਣਾ ਖੇਤਰ ਵਿੱਚ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਖ਼ਾਸ ਗੱਲ ਇਹ ਹੈ ਕਿ ਇਹ ਸਰਪੰਚ ਪਿੰਡ ਰੱਖਿਆ ਕਮੇਟੀ ਦਾ ਮੁਖੀ ਵੀ ਦੱਸਿਆ ਜਾਂਦਾ ਹੈ—ਇਹ ਉਹ ਕਮੇਟੀ ਹੈ ਜੋ ਪੰਜਾਬ ਸਰਕਾਰ ਦੀ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਦੇ ਤਹਿਤ ਬਣਾਈ ਗਈ ਸੀ, ਜਿਸਦਾ ਮਕਸਦ ਭਾਰਤ–ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਪਿੰਡਾਂ ਨੂੰ ਨਸ਼ਾ-ਮੁਕਤ ਬਣਾਉਣਾ ਹੈ।

ਕੱਸਿਆ ਤੰਜ

ਦੇਰ ਰਾਤ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਇਸ ਜ਼ਬਤੀ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੀ। ਇਸਦੇ ਬਾਵਜੂਦ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਕਰਕੇ ਇਸ ਕਾਰਵਾਈ ਦਾ ਦਾਅਵਾ ਕੀਤਾ ਹੈ।

25 ਮੁਸਲਿਮ ਕੁੜੀਆਂ ਦੇ ਨਿਕਾਹ ਤੋਂ ਲੈ ਕੇ ਅਨੰਦ ਕਾਰਜ ਤੱਕ — ਇੱਕ ਹੀ ਦਿਨ ‘ਚ 101 ਵਿਆਹ: ਵੱਡਾ ਐਲਾਨ — ਚੋਣ ਲੜੇਗਾ ਕੌਣ?” Jaggu Bhagwanpuria

ਉਧਰ, ਇਸ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਤਿੱਖਾ ਤੰਜ ਕੱਸਿਆ ਹੈ। ਉਨ੍ਹਾਂ ਨੇ ਸਵਾਲ ਉਠਾਇਆ ਕਿ ਕੀ ਇਹੀ ਹੈ ਭਗਵੰਤ ਮਾਨ ਸਰਕਾਰ ਦੀ “ਨਸ਼ਿਆਂ ਵਿਰੁੱਧ ਜੰਗ”? ਕਲੇਰ ਨੇ ਦੱਸਿਆ ਕਿ ਖੇਮਕਰਨ ਹਲਕੇ ਦੇ ਪਿੰਡ ਕਲਸੀਆਂ ਕਲਾਂ ਦਾ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਪਰਮਜੀਤ ਸਿੰਘ ਕਲਸੀਆਂ ਨੂੰ ਕੇਂਦਰੀ ਏਜੰਸੀ NCB ਨੇ ਅੱਜ ਤੜਕੇ 18 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕੇਸ (Case No. 8/2026, Police Station NCB Amritsar) ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

ਉਨ੍ਹਾ ਕਿਹਾ ਕਿ ਸਰਪੰਚ ਪਰਮਜੀਤ ਸਿੰਘ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਬਣਾਈਆਂ ਵਿਲਜ ਡਿਫੈਂਸ ਕਮੇਟੀ (VDC) ਦਾ ਵੀ ਪ੍ਰਧਾਨ ਹੈ।

 

18kg-heroin-recovered-aap-sarpanch

Exit mobile version