Site icon Dainik Savera Punjab

149 ਮਿਲੀਅਨ ਅਕਾਊਂਟਸ ਦੀ ਡਾਟਾ ਚੋਰੀ: ਤੁਹਾਡਾ ਪਾਸਵਰਡ ਵੀ ਹੋ ਸਕਦਾ ਹੈ ਲੀਕ ਹੋ ਜਾਉਂ ਸਾਵਧਾਨ…

149-million-accounts-data-breach-password-leak-alert

149-million-accounts-data-breach-password-leak-alert

ਨੈਸ਼ਨਲ ਡੈਸਕ: ਜੇ ਤੁਸੀਂ ਆਨਲਾਈਨ ਪਲੇਟਫਾਰਮਾਂ ਜਿਵੇਂ ਕਿ ਜੀਮੇਲ, ਫੇਸਬੁੱਕ, ਇੰਸਟਾਗ੍ਰਾਮ ਜਾਂ ਨੈਟਫਲਿਕਸ ਵਰਤਦੇ ਹੋ, ਤਾਂ ਇਹ ਖ਼ਬਰ ਤੁਹਾਡੀ ਡਿਜੀਟਲ ਸੁਰੱਖਿਆ ਲਈ ਚਿੰਤਾਜਨਕ ਹੋ ਸਕਦੀ ਹੈ। ਹਾਲ ਹੀ ਵਿੱਚ ਇੰਟਰਨੈੱਟ ‘ਤੇ ਇੱਕ ਵੱਡੀ ਡਾਟਾ ਲੀਕ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਲਗਭਗ 14.9 ਕਰੋੜ ਯੂਜ਼ਰ ਆਈ.ਡੀਜ਼ ਅਤੇ ਪਾਸਵਰਡਜ਼ ਬਿਨਾਂ ਕਿਸੇ ਸੁਰੱਖਿਆ ਦੇ ਉਪਲਬਧ ਹੋ ਗਏ ਹਨ। ਇਹ ਡਾਟਾ ਇੰਟਰਨੈੱਟ ‘ਤੇ ਖੁੱਲ੍ਹੇ ਤੌਰ ‘ਤੇ ਮਿਲ ਰਿਹਾ ਸੀ, ਜਿਸਨੂੰ ਕੋਈ ਵੀ ਆਸਾਨੀ ਨਾਲ ਐਕਸੈੱਸ ਕਰ ਸਕਦਾ ਸੀ। ਇਹ ਖੁਲਾਸਾ ਸਾਈਬਰ ਸੁਰੱਖਿਆ ਵਿਸ਼ੇਸ਼ਗਿਆ ਜੇਰੇਮਿਆ ਫਾਊਲਰ ਨੇ ਕੀਤਾ, ਜਿਨ੍ਹਾਂ ਨੇ ਇਹ ਡਾਟਾਬੇਸ ਕਲਾਉਡ ਸਰਵਰ ‘ਤੇ ਲੱਭਿਆ।

ਬੰਗਲਾਦੇਸ਼ ‘ਚ ਹਿੰਦੂਆਂ ਉੱਤੇ ਹਮਲੇ ਜਾਰੀ, ਚੋਣਾਂ ਦੇ ਦਰਮਿਆਨ ਵਧੀ ਤਣਾਅ

ਜੀਮੇਲ ਤੋਂ ਨੈਟਫਲਿਕਸ ਤੱਕ, ਹਰ ਪਲੇਟਫਾਰਮ ਉੱਤੇ ਖ਼ਤਰਾ

ਫਾਊਲਰ ਦੀ ਰਿਪੋਰਟ ਅਨੁਸਾਰ, ਸਭ ਤੋਂ ਵੱਧ ਲੀਕ ਹੋਏ ਡਾਟੇ ਵਿੱਚ ਈਮੇਲ ਅਕਾਊਂਟ ਸ਼ਾਮਲ ਹਨ। ਲਗਭਗ 4.8 ਕਰੋੜ ਜੀਮੇਲ, 40 ਲੱਖ ਯਾਹੂ ਅਤੇ 15 ਲੱਖ ਆਉਟਲੁੱਕ ਅਕਾਊਂਟਸ ਦੀ ਜਾਣਕਾਰੀ ਲੀਕ ਹੋਈ ਹੈ। ਸੋਸ਼ਲ ਮੀਡੀਆ ਵੀ ਇਸ ਤੋਂ ਬਚ ਨਹੀਂ ਸਕਿਆ: 1.7 ਕਰੋੜ ਫੇਸਬੁੱਕ, 65 ਲੱਖ ਇੰਸਟਾਗ੍ਰਾਮ ਅਤੇ 7.8 ਲੱਖ ਟਿਕਟੌਕ ਅਕਾਊਂਟਸ ਦੀ ਜਾਣਕਾਰੀ ਵੀ ਚੋਰੀ ਹੋਈ ਹੈ। ਮਨੋਰੰਜਨ ਐਪਸ ਜਿਵੇਂ ਨੈਟਫਲਿਕਸ (34 ਲੱਖ), ਡਿਜ਼ਨੀ ਪਲੱਸ, ਏਚਬੀਓ ਮੈਕਸ ਅਤੇ ਰੋਬਲੌਕਸ ਵੀ ਇਸ ਲੀਕ ਦਾ ਹਿੱਸਾ ਹਨ। ਇਨ੍ਹਾਂ ਤੋਂ ਇਲਾਵਾ, 4.2 ਲੱਖ ਸਰਕਾਰੀ ਅਤੇ ਵਿੱਤੀ ਅਕਾਊਂਟਸ ਦੀ ਲੌਗਇਨ ਜਾਣਕਾਰੀ ਵੀ ਲੀਕ ਹੋਈ ਹੈ।

ਜਦੋਂ ‘ਬਾਰਡਰ’ ਦੇਖਣ ਲਈ ਨਹੀਂ ਸਨ ਪੈਸੇ, ਹੁਣ ‘ਬਾਰਡਰ 2’ ‘ਚ ਚਮਕੇ ਦਿਲਜੀਤ ਦੌਸਾਂਝ

ਇੰਫੋਸਟਿਲਰ ਮੈਲਵੇਅਰ ਨੇ ਕੀਤੀ ਡਾਟਾ ਚੋਰੀ

ਇਹ ਡਾਟਾ ਲੀਕ ਇੱਕ ਖ਼ਤਰਨਾਕ ਮੈਲਵੇਅਰ ‘InfoStealer’ ਰਾਹੀਂ ਹੋਈ ਹੈ। ਇਹ ਮੈਲਵੇਅਰ ਬਿਨਾਂ ਪਤਾ ਲੱਗੇ ਯੂਜ਼ਰ ਦੇ ਡਿਵਾਈਸ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਬੈਕਗ੍ਰਾਊਂਡ ਵਿੱਚ ਕੰਮ ਕਰਦਿਆਂ ਲੌਗਇਨ ਡੀਟੇਲਜ਼ ਅਤੇ ਪਾਸਵਰਡ ਚੋਰੀ ਕਰ ਲੈਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਡਾਟਾ ਜਦੋਂ ਸਾਈਬਰ ਅਪਰਾਧੀਆਂ ਨੇ ਕਲਾਉਡ ‘ਤੇ ਸਟੋਰ ਕੀਤਾ, ਤਾਂ ਸੁਰੱਖਿਆ ਦੀ ਘਾਟ ਕਾਰਨ ਉਹ ਖੁਦ ਹੀ ਲੀਕ ਹੋ ਗਿਆ।

ਆਪਣੇ ਅਕਾਊਂਟ ਨੂੰ ਕਿਵੇਂ ਰੱਖੀਏ ਸੁਰੱਖਿਅਤ

ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਆਪਣੀ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਮਾਹਿਰਾਂ ਦੀ ਸਲਾਹ ਹੈ ਕਿ ਤੁਸੀਂ ਤੁਰੰਤ ਆਪਣੇ ਸਾਰੇ ਪਾਸਵਰਡ ਬਦਲੋ। ਹਰ ਪਲੇਟਫਾਰਮ ਲਈ ਵੱਖਰਾ ਅਤੇ ਮਜ਼ਬੂਤ ਪਾਸਵਰਡ ਵਰਤੋ, ਜੋ ਘੱਟੋ-ਘੱਟ 12 ਤੋਂ 16 ਅੱਖਰਾਂ ਦਾ ਹੋਵੇ। ਨਾਲ ਹੀ, ‘ਟੂ-ਸਟੈਪ ਵੈਰੀਫਿਕੇਸ਼ਨ’ (2SV) ਜ਼ਰੂਰ ਐਕਟੀਵੇਟ ਕਰੋ, ਤਾਂ ਜੋ ਕੋਈ ਵੀ ਵਿਅਕਤੀ ਸਿਰਫ ਪਾਸਵਰਡ ਨਾਲ ਤੁਹਾਡੇ ਅਕਾਊਂਟ ਤੱਕ ਪਹੁੰਚ ਨਾ ਕਰ ਸਕੇ। ਇਹ ਫੀਚਰ ਹੁਣ ਲਗਭਗ ਹਰ ਵੱਡੇ ਪਲੇਟਫਾਰਮ ਉੱਤੇ ਉਪਲਬਧ ਹੈ।

Exit mobile version