ਲੁਧਿਆਣਾ: ਮੌਨਸੂਨ ਦੇ ਬਦਲਣ ਤੋਂ ਬਾਅਦ ਲਗਾਤਾਰ ਡੇਂਗੂ ਦੇ ਕੇਸਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਉਧਰ ਲੁਧਿਆਣਾ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਆਲੂਵਾਲੀਆ ਨੇ ਜ਼ਿਕਰ ਕੀਤਾ ਕਿ ਹੁਣ ਤੱਕ ਲੁਧਿਆਣਾ ਜਿਲੇ ਨਾਲ ਸਬੰਧਤ ਡੇਂਗੂ ਦੇ 120 ਕੇਸ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਉਹਨਾਂ ਦਾ ਜ਼ਿਕਰ ਕੀਤਾ ਕਿ ਮਲੇਰੀਆ ਦੇ 80 ਕੇਸ ਨੇ ਇਹੀ ਨਹੀਂ ਉਹਨਾਂ ਕਿਹਾ ਕਿ ਲਗਾਤਾਰ ਇਸ ਨੂੰ ਲੈ ਕੇ ਫੋਗਗ ਵੀ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਮੌਨਸੂਨ ਦੇ ਬਦਲਣ ਕਾਰਨ ਜਿੱਥੇ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ ।

ਤਾਂ ਉਥੇ ਹੀ ਡੇਂਗੂ ਦੀ ਰੋਕਥਾਮ ਲਈ ਉਹਨਾਂ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕਈ ਜਗ੍ਹਾ ਤੇ ਸਪਰੇ ਵੀ ਕਰਵਾਈ ਜਾ ਰਹੀ ਹੈ ਅਤੇ ਕਈ ਜਗ੍ਹਾ ਤੇ ਫੋਕਿੰਗ ਵੀ ਕਰਵਾਈ ਗਈ ਹੈ। ਉਹਨਾਂ ਜ਼ਿਕਰ ਕੀਤਾ ਕਿ ਜਿੱਥੇ ਡੇਂਗੂ ਦੇ ਸਭ ਤੋਂ ਜਿਆਦਾ ਪ੍ਰਭਾਵਿਤ ਇਲਾਕੇ ਜਿਸ ਨੂੰ ਹੋਟ ਸਪੋਰਟਸ ਮੰਨਿਆ ਗਿਆ ਹੈ ਉਹ ਲੁਧਿਆਣੇ ਦਾ ਰਾਜਗੁਰੂ ਨਗਰ ਹੈ ਅਤੇ ਇਸ ਤੋਂ ਇਲਾਵਾ ਖੰਨਾ ਦੇ ਅਤੇ ਕਟਾਣੀ ਕਲਾ ਦੇ ਕੇਸ ਸਾਹਮਣੇ ਆਏ ਨੇ। ਇਸ ਦੌਰਾਨ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਡੇਂਗੂ ਵਾਰਡ ਦੇ ਵਿੱਚ ਵੀ ਮਰੀਜ਼ਾਂ ਲਈ ਪੁਖਤਾ ਇੰਤਜ਼ਾਮ ਨੇ। ਅਤੇ ਇਸ ਤੋਂ ਇਲਾਵਾ ਟੈਸਟਿੰਗ ਦੀ ਪ੍ਰਕਿਰਿਆ ਵੀ ਆਰੋਗਿਆ ਕੇਂਦਰ ਵਿੱਚ ਹੋ ਰਹੀ ਹੈ।