Site icon Dainik Savera Punjab

Breaking: ਬਰਨਾਲਾ ਵਿਖੇਂ 10 ਲੱਖ ਦਾ 200 ਕਿਲੋ ਚੂਰਾ ਪੋਸਤ ਜ਼ਬਤ ਤੇ ਹੋਏ ਹੋਰ ਵੀ ਵੱਡੇ ਖੁਲਾਸੇ..

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਤਪਾ ਮੰਡੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਨਸ਼ਾ ਤਸਕਰਾਂ ਨੂੰ 200 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ।

 

ਡੀ.ਐਸ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇਹ ਬਰਾਮਦਗੀ ਕੀਤੀ ਗਈ ਹੈ। ਜ਼ਬਤ ਕੀਤਾ ਗਿਆ ਚੂਰਾ ਪੋਸਤ ਲਗਭਗ 10 ਲੱਖ ਰੁਪਏ ਦੀ ਕੀਮਤ ਦਾ ਹੈ।

Breaking: ਕੈਨੇਡਾ ਵਿੱਚ ਮੋਗਾ ਦਾ ਨੌਜਵਾਨ ਗੋਲੀਆਂ ਦਾ ਸ਼ਿਕਾਰ—ਰਹੱਸਮਈ ਹਮਲੇ ਨੇ ਖੜ੍ਹੇ ਕੀਤੇ ਸਵਾਲ

ਉਨ੍ਹਾਂ ਦੱਸਿਆ ਕਿ ਤਿੰਨੋ ਤਸਕਰ ਰਾਜਸਥਾਨ ਤੋਂ ਇੱਕ ਕਲੀ ਵਾਲੇ ਟਰੱਕ ਵਿੱਚ ਇਹ ਨਸ਼ਾ ਲੁਕਾ ਕੇ ਲਿਆ ਰਹੇ ਸਨ। ਅੱਗੇ ਸਪਲਾਈ ਲਈ ਉਹਨਾਂ ਨੇ ਇੱਕ ਸ਼ਿਵਫਟ ਕਾਰ ਦਾ ਵੀ ਇਸਤੇਮਾਲ ਕੀਤਾ, ਜਿਸਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ।

 

ਪੁਲਿਸ ਅਧਿਕਾਰੀਆਂ ਮੁਤਾਬਕ, ਗ੍ਰਿਫ਼ਤਾਰ ਤਿੰਨਾਂ ਵਿੱਚੋਂ ਇੱਕ—ਮੋਹਨ ਸਿੰਘ, ਜੋ ਹੰਡਿਆਇਆ ਦਾ ਰਹਿਣ ਵਾਲਾ ਹੈ—ਪਿਛਲੇ ਪੰਜ ਸਾਲਾਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ ਅਤੇ ਉਸ ‘ਤੇ ਪਹਿਲਾਂ ਹੀ ਕਈ ਕੇਸ ਦਰਜ ਹਨ। ਟਰੱਕ ਡਰਾਈਵਰ ਅਤੇ ਕਲੀਨਰ, ਜੋ ਤਪਾ ਮੰਡੀ ਦੇ ਨੇੜਲੇ ਪਿੰਡ ਘੁੰਨਸ ਦੇ ਰਹਿਣ ਵਾਲੇ ਹਨ, ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Breaking: ਜਲੰਧਰ–ਲੁਧਿਆਣਾ ਹਾਈਵੇ ‘ਤੇ ਵੱਡੀ ਕਾਰਵਾਈ—ਕਰੋੜਾਂ ਦੀ ਹੈਰੋਇਨ ਬਰਾਮਦ

ਤਿੰਨਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

10-lakh-main-smuggler-multiple-cases

Exit mobile version