ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ 11 ਸਾਲਾ ਰੇਸਿੰਗ ਪ੍ਰਤਿਭਾਸ਼ਾਲੀ ਅਤੀਕਾ ਮੀਰ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਤੀਕਾ ਦੀ ਰੇਸਿੰਗ ਲਈ ਉਤਸ਼ਾਹ ਅਤੇ ਕੁਦਰਤੀ ਟੈਲੰਟ ਚਮਕਦਾ ਹੈ ਅਤੇ ਇੱਕ ਦਿਨ ਉਹ ਫਾਰਮੂਲਾ 1 ਵਿੱਚ ਦੌੜਨ ਵਾਲੀ ਪਹਿਲੀ ਕਸ਼ਮੀਰੀ ਬਣ ਸਕਦੀ ਹੈ। ਅਤੀਕਾ ਨੇ ਹਾਲ ਹੀ ਵਿੱਚ ਸਲੋਵਾਕੀਆ ਵਿੱਚ ਹੋਈ ਯੂਰਪੀਅਨ ਕਾਰਟਿੰਗ ਚੈਂਪੀਅਨਸ਼ਿਪ ਵਿੱਚ ਚੌਥਾ ਸਥਾਨ ਹਾਸਲ ਕੀਤਾ। ਉਹ ਫਾਰਮੂਲਾ 1 ਅਕੈਡਮੀ ਦੇ “Discover Your Drive” ਪ੍ਰੋਗਰਾਮ ਲਈ ਚੁਣੀ ਗਈ ਪਹਿਲੀ ਭਾਰਤੀ ਅਤੇ ਏਸ਼ੀਆਈ ਕੁੜੀ ਹੈ। ਅਤੀਕਾ ਦਾ ਜਨਮ ਸ੍ਰੀਨਗਰ ਵਿੱਚ ਹੋਇਆ ਸੀ, ਪਰ ਉਹ ਛੋਟੀ ਉਮਰ ਵਿੱਚ ਦੁਬਈ ਚਲੀ ਗਈ। ਉਸਨੇ 6 ਸਾਲ ਦੀ ਉਮਰ ਵਿੱਚ ਯੂਏਈ ਵਿੱਚ ਕਾਰ ਚਲਾਣੀ ਸਿਖ ਲਈ ਸੀ । 2022-23 ਵਿੱਚ, ਉਹ ਯੂਏਈ ਨੈਸ਼ਨਲ ਕਾਰ ਚੈਂਪੀਅਨਸ਼ਿਪ ਵਿੱਚ ਉਪ-ਚੈਂਪੀਅਨ ਰਹੀ।
ਉਸਨੇ ਅਬੂ ਧਾਬੀ, ਇਟਲੀ, ਫਰਾਂਸ ਅਤੇ ਹੋਰ ਦੇਸ਼ਾਂ ਵਿੱਚ ਹੋਈਆਂ ਰੇਸਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 2024 ਵਿੱਚ, ਉਹ ਆਇਰਨ ਡੇਮਜ਼ ਯੰਗ ਟੈਲੇਂਟ ਪ੍ਰੋਗਰਾਮ ਲਈ ਚੁਣੀ ਗਈ, ਇਕਲੌਤੀ ਏਸ਼ੀਆਈ ਡਰਾਈਵਰ ਸੀ। 2025 ਵਿੱਚ, ਉਸਨੂੰ AKCEL GP ਟੀਮ ਨੇ ਸਾਈਨ ਕੀਤਾ, ਜੋ ਕਿ F1 ਅਕੈਡਮੀ ਨਾਲ ਜੁੜੀ UAE-ਅਧਾਰਤ ਟੀਮ ਹੈ। ਅਤੀਕਾ ਦੇ ਪਿਤਾ ਆਸਿਫ਼ ਨਜ਼ੀਰ ਮੀਰ ਭਾਰਤ ਦੇ ਸਾਬਕਾ ਰਾਸ਼ਟਰੀ ਕਾਰਟਿੰਗ ਚੈਂਪੀਅਨ ਹਨ ਅਤੇ ਉਹੀ ਉਸਦੀ ਰੇਸਿੰਗ ਯਾਤਰਾ ਦੇ ਪ੍ਰੇਰਕ ਹਨ।






